Header Ads

Shubhapallaba English Portal
  • ਤਾਜ਼ਾ ਤਰੀਨ

    ਮੁਸਕਾਨ


    ਸਿਖ਼ਰ ਦੁਪਹਿਰ ਦੀ
    ਸੁਨਹਿਰੀ ਮਸਕਰੀ
    'ਤੇ
    ਫੁੱਲਾਂ ਦੇ ਰੰਗਾਂ 'ਚ
    ਤਿੱਤਲੀਆਂ ਦਾ
    ਡੁੱਬ- ਡੁੱਬ ਜਾਣਾ
    ਚੰਗਾ ਲੱਗਦਾ ਹੈ-

    ਚੰਗਾ ਲੱਗਦਾ ਹੈ
    ਪੰਛੀਆਂ ਦਾ ਹਾਸਾ
    'ਤੇ
    ਹਵਾ ਦੇ ਸੰਗੀਤ ਵਿਚ
    ਪੱਤੀਆਂ ਦਾ
    ਗੁਣਗੁਣਾਉਣਾ-

    ਤੂੰ ਕੀ ਜਾਣੇ
    ਰੋਮ-ਰੋਮ ਖਿੜ 
    ਉੱਠਦਾ ਹੈ....!!!!

    ਦੇਖ-
    ਤੇਰੀ ਇਕ
    ਮੁਸਕਾਨ ਨਾਲ
    ਕਿੰਨਾ ਕੁਝ
    ਬਦਲ ਜਾਂਦਾ ਹੈ।।।।

    - ਸਿਮਰਨਜੀਤ ਸਿੱਧੂ

    No comments

    Post Top Ad

    Shubhapallaba Hindi Portal

    Post Bottom Ad

    Shubhapallaba Sanskrit Portal