ਸ਼ੁਭਪਾਲਬਾ ਕੀ ਹੈ? - About Shubhapallaba
ਸ਼ੁਭਪੱਲਬਾ ਇੱਕ ਆਨਲਾਈਨ ਮੁਫਤ ਵੈੱਬ ਮੈਗਜ਼ੀਨ ਹੈ ਜਿਸ ਨੂੰ ਇੱਕ ਪੋਰਟਲ ਦੇ ਤੌਰ ‘ਤੇ 2018 ਵਿਚ ਉੜੀਆ ਭਾਸ਼ਾ ਤੋਂ ਸ਼ੁਰੂ ਕੀਤਾ ਗਿਆ ਸੀ। ਅਪ੍ਰੈਲ 2019 ਨੂੰ ਵੈਬ ਮੈਗਜ਼ੀਨ ਦੀ ਸ਼ੁਰੂਆਤ ਹੋਈ ਹੈ। ਉੜੀਆ ਤੋਂ ਬਿਨਾ ਇਹ ਹੋਰ ਭਾਸ਼ਾਵਾਂ ਜਿਵੇਂ ਅੰਗਰੇਜ਼ੀ, ਬੰਗਲਾ, ਹਿੰਦੀ, ਸੰਸਕ੍ਰਿਤ ‘ਚ ਵੀ ਸ਼ੁਰੂ ਹੋਈ। ਹੁਣ ਇਹ ਪੰਜਾਬੀ ਵਿੱਚ ਵੀ ਸ਼ੁਰੂ ਹੋ ਗਈ ਹੈ।
ਇਸ ਦਾ ਮੁੱਢਲਾ ਉਦੇਸ਼ ਨਵੇਂ ਲੇਖਕਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਤਸ਼ਾਹਿਤ ਕਰਨਾ ਹੈ। ਇਸ ਲਈ ਇਸ ਮੈਗਜ਼ੀਨ ਦਾ ਉਦੇਸ਼ ਹਮੇਸ਼ਾ ਉੱਭਰਦੇ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਤਾਂ ਕਿ ਉਹ ਵੱਧ ਤੋਂ ਵੱਧ ਅਨੋਖੀਆਂ ਅਤੇ ਕੁਝ ਨਵੀਆਂ ਰਚਨਾਵਾਂ ਪਾਠਕਾਂ ਨੂੰ ਮਿਲ ਸਕੇ। ਇਸ ਤਰ੍ਹਾਂ ਕਰਨ ਨਾਲ ਅਸੀਂ ਇੰਟਰਨੈਟ ‘ਤੇ ਵਧੇਰੇ ਚੰਗੀ ਅਤੇ ਗੁਣਵੱਤਾ ਵਾਲੀ ਸਮੱਗਰੀ ਪਾਠਕਾਂ ਲਈ ਮੁੱਹਈਆ ਕਰਨ ‘ਚ ਸਫ਼ਲ ਹੋ ਸਕਾਂਗੇ।